ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!
ਇਸ ਤੋਂ ਪਿਛਲੇ ਬ੍ਲਾਗ ਪੜਨ ਲਈ
ਇਸ ਲਿੰਕ ਤੇ ਕਲਿਕ ਕਰੋ ਜੀ...
http://dasamgranth-iksach-4.blogspot.in/
ਹੇ ਰਵਿ ਹੇ ਸਸਿ ਹੇ ਕਰਣਾਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ ॥ਔਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹੋਂ ਚਿਤ ਮੈਂ ਸੋਈ ਕੀਜੈ॥ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ ॥ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸਯਾਮ ਇਹੈ ਬਰਦੀਜੈ ॥1900॥446॥
ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ
ਲਿਖਤ ਬਾਣੀਆਂ ਨੂ ਲਭ ਕੇ ਇਕ ਗਰੰਥ ਵਿਚ ਇਕਠੀਆਂ ਕੀਤੀਆਂ ਜਿਸ ਦਾ ਨਾਓਂ ਓਹਨਾ ਨੇ 'ਦਸਵੇਂ ਪਾਦਸ਼ਾਹ
ਕਾ ਗਰੰਥ' ਰਖਿਆ! ਇਹ ਕੰਮ ਓਹਨਾ ਮਾਤਾ ਸੁੰਦਰੀ ਜੀ ਦੇ ਹੁਕਮ ਨਾਲ ਕੀਤਾ ਜਿਸ ਦਾ ਪ੍ਰਤਖ ਪ੍ਰਮਾਣ ਓਹਨਾ
ਵੱਲੋਂ ਮਾਤਾ ਜੀ ਨੂ ਲਿਖੇ ਇਕ ਪੱਤਰ ਤੋਂ ਸਾਬਿਤ ਹੁੰਦਾ ਹੈ! ਅੱਜ ਕਲ ਪੰਥ ਵਿਚ ਬਥੇਰੇ ਗੁਰੂ ਨਿੰਦਕ
ਨੇ, ਭਾਈ ਮਨੀ ਸਿੰਘ ਜੀ ਦੇ ਵੇਲੇ ਵੀ ਸੀ ਜਿਹਨਾ ਨੂ ਓਹਨਾ ਨੇ ਆਪਣੇ ਇਸ ਪੱਤਰ ਵਿਚ ਗੁਰੂ ਦਰੋਹੀ ਲਿਖ
ਕੇ ਸੰਬੋਧਿਤ ਕੀਤਾ ਹੈ! ਇਹ ਗੁਰੂ ਦਰੋਹੀ ਆਪਣੇ ਨਿਜੀ ਸੁਆਰਥਾਂ ਕਰਕੇ ਸਿਰਫ ਗੁਰੂ ਸਾਹਿਬ ਜੀ ਦੀ ਬਾਣੀ
ਨੂ ਹੀ ਝੂਠੀ ਨਹੀਂ ਦਸਦੇ ਸਗੋਂ ਇਸ ਤੋਂ ਵੀ ਅੱਗੇ ਵਧ ਕੇ ਗੁਰੂ ਸਾਹਿਬ ਜੀ ਵੱਲੋਂ ਪ੍ਰਮਾਣਿਤ ਸਥਾਨ
ਜਾਂ ਚਰਨ ਛੋਹ ਪ੍ਰਾਪਤ ਸਥਾਨਾਂ ਤੇ ਵੀ ਉਂਗਲ ਚੁਕਦੇ ਨੇ ਅਤੇ ਭੋਲੇ ਭਾਲੇ ਸਿਖਾਂ ਤੇ ਜੋ ਇਨਾ ਇਤਿਹਾਸ
ਨਹੀਂ ਜਾਣਦੇ, ਆਪਣੇ ਵੱਲਾਂ-ਛੱਲਾਂ ਨਾਲ ਭੰਬਲ ਭੂਸੇ ਵਿਚ ਪਾਓਂਦੇ ਨੇ ਅਤੇ ਸਚੇ ਸਿਖ ਮਾਰਗ ਤੋਂ ਦੂਰ
ਕਰਦੇ ਨੇ! ਇਸ ਵਾਸਤੇ ਅਸੀਂ ਵੀ ਭਾਈ ਮਨੀ ਸਿੰਘ ਜੀ ਵਾਂਗ ਇਕ ਉਪਰਾਲਾ ਕੀਤਾ ਹੈ! ਸਭ ਪ੍ਰਮਾਣ ਲਭ ਕੇ
ਇਕ ਥਾਂ ਲਿਖੇ ਜਾਣ ਜੋ ਇਹ ਸਾਬਿਤ ਕਰ ਸਕਣ ਕਿ ਦਸਮ ਗਰੰਥ ਜੀ ਦੀ ਸਾਰੀ ਬਾਣੀ ਗੁਰੂ ਕ੍ਰਿਤ ਹੈ, ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਲਿਖੀ ਹੋਈ ਹੈ!
ਸਰੂਪ ਚੰਦ ਭੱਲਾ ਨੇ ੧੭੭੬ ਵਿਚ ਮਹਿਮਾ ਪ੍ਰਕਾਸ਼ ਲਿਖੀ ਜਿਸ ਵਿਚ ਓਹਨਾ ਨੇ ੪੦੪ ਚਰਿਤਰ ਗੁਰੂ ਸਾਹਿਬ ਜੀ ਵੱਲੋਂ ਗੁਰਮੁਖੀ ਵਿਚਲਿਖਣਾ ਦਸਿਆ ਅਤੇ ਇਹ ਭੀ ਦਸਿਆ ਕਿ ਗੁਰੂ ਜੀ ਸੰਸਕ੍ਰਿਤ ਪੜ ਪੜ ਕੇ ਉਕਤਾ ਗਏ ਸੀ ਅਤੇ ਗੁਰਮੁਖੀ ਲਿਪੀ ਵਿਚ ਇਹ ਚਰਿਤਰਲਿਖ ਕੇ ਬੜੇ ਪ੍ਰਸੰਨ ਹੋਏ ਸੀ ! ਵੇਖੋ ਮਹਿਮਾ ਪ੍ਰਕਾਸ਼ ਦਾ ਪੇਜ ਜਿਸ ਵਿਚ ਸਭ ਪੜਿਆ ਜਾ ਸਕਦਾ ਹੈ!
http://www.sikhiwiki.org/index.php/File:Mahima_Parkash.JPG
ਇਸ ਵਾਸਤੇ ਅਸੀਂ ਅੱਜ ਦੀ ਤਰੀਕ ਵਿਚ ਪਹਿਲਾ ਪ੍ਰਮਾਣ ਗੁਰੂਦਵਾਰਾ
ਬਿਭੌਰ ਸਾਹਿਬ ਜੀ ਦਾ ਲੈਂਦੇ ਹਾਂ ਜਿਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਰਿਤ੍ਰੋ ਪਖਿਆਨ ਦਾ ਅਖੀਰਲਾ
ਤਿਰੀਆ ਚਰਿਤਰ ੪੦੪ ਅਤੇ ਚੌਪਈ ਸਾਹਿਬ ਜੀ ਦੀ ਰਚਨਾ ਕੀਤੀ ਸੀ, ਹੁਣ ਜੋ ਦਸਮ ਗ੍ਰੰਥ ਦੇ ਵਿਰੋਧੀ ਗੁਰੂਦਵਾਰਾ
ਹੇਮਕੁੰਟ ਸਾਹਿਬ ਜੀ ਨੂ ਨਹੀਂ ਮਨਦੇ, ਕੀ ਓਹ ਇਸ ਗੁਰੂਦਵਾਰਾ ਸਾਹਿਬ ਦੇ ਮਨਣ ਤੋਂ ਵੀ ਮੁਨਕਰ ਨੇ,
ਇਨਕਾਰੀ ਨੇ? ਕੀ ਓਹ ਇਸ ਪਵਿਤਰ ਸਥਾਨ ਦੀ ਮਹਿਮਾ
ਤੇ ਵੀ ਸਵਾਲ ਖੜੇ ਕਰਣਗੇ? ਜੇ ਕਰ ਨਹੀਂ ਤੇ ਫਿਰ ਚੌਪਈ ਸਾਹਿਬ ਜੀ ਦੇ ਮਨਣ ਤੋਂ ਇਨਕਾਰੀ ਕਿਓਂ? ਚੌਪਈ
ਸਾਹਿਬ ਵਿਚ ਗੁਰੂ ਜੀ ਨੇ ਇਕ ਅਕਾਲ ਪੁਰਖ ਨੂ ਮਨਣ ਤੇ ਹੀ ਜੋਰ ਦਿੱਤਾ ਹੈ ਅਤੇ ਬਾਕੀ ਸਭ ਹਿੰਦੂ ਦੇਵੀ-ਦੇਵਤੇ
ਆਦਿਕ ਦੀ ਪੂਜਾ ਅਤੇ ਓਹਨਾ ਨੂ ਈਸ਼ਵਰ (ਰੱਬ) ਮਨਣ ਤੋਂ ਇਨਕਾਰ ਕੀਤਾ ਹੈ, ਵਰਜਿਆ ਹੈ ਆਪਣੇ ਸਿਖਾਂ
ਨੂ!
ਬਿਭੋਰ ਸਾਹਿਬ, ਜਿਥੇ ਗੁਰੂ ਗੋਬਿੰਦ ਸਿੰਘ ਨੇ ੪੦੪ ਅਖੀਰਲਾ
ਚਰਿਤਰ ਸੰਪੂਰਨ ਕੀਤਾ ਅਤੇ ਨਾਲ ਹੀ 'ਚੋਪਈ ਸਾਹਿਬ' 'ਅਥ ਪਖਿਆਨ ਚਰਿਤਰ ਲਿਖਯਤੇ' ਦੀ ਰਚਨਾ ਕੀਤੀ
!
ਚੌਪਈ ਸਾਹਿਬ :ਪਾ ੧੦ ਕਬਿ੍ਯੋ ਬਾਚ ਬੇਨਤੀ ॥ ਚੌਪਈ ॥ ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥ ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥੧॥................ ਖੜਗ ਕੇਤ ਮੈ ਸਰਣਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥ ਸਰਬ ਠੌਰ ਮੋ ਹੋਹੁ ਸਹਾਈ ॥ ਦੁਸਟ ਦੋਖ ਤੇ ਲੇਹੁ ਬਚਾਈ ॥੨੫॥ ਕ੍ਰਿਪਾ ਕਰੀ ਹਮ ਪਰ ਜਗ ਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥ ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸਟ ਦੋਖੀਅਨ ਕੋ ਛੈ ਕਰਤਾ ॥੨੬॥ ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗਰੰਥ ਤਤਕਾਲਾ ॥ ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥੨੭॥
ਅੜਿੱਲ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥ ਦੂਖ ਦਰਦ ਭੌ ਨਿਕਟ ਨਾ
ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੇ॥੨੮॥
ਚੌਪਈ॥
ਸੰਬਤ ਸੱਤ੍ਰਹ ਸਹਸ ਭਣਿੱਜੇ॥ ਅਰਧ ਸਹਸ ਫੁਨਿ ਤੀਨਿ ਕਹਿੱਜੇ॥ ਭਾਰ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ
ਸਤੁੱਦ੍ਰਵਗ੍ਰੰਥ ਸੁਧਾਰਾ॥੨੯॥
ਜਿਵੇਂ
ਕਿ ਇਸ ਪਾਵਨ ਬਾਣੀ ਦੇ ਸਿਰਲੇਖ ਤੋਂ ਹੀ ਵਿੱਦਤ (ਪ੍ਰਗਟ) ਹੁੰਦਾ ਹੈ, ‘ਬੇਨਤੀ ਚੌਪਈ’ ਨਾਮੀ ਬਾਣੀ
ਦਾ ਪ੍ਰਮੁੱਖ ਵਿਸ਼ਾ ‘ਅਰਦਾਸਿ-ਬੇਨਤੀ’ ਹੈ।ਇਹ ਅਰਦਾਸਿ-ਬੇਨਤੀ ਸਰਬ-ਸ਼ਕਤੀਮਾਨ, ਸਰਬ-ਕਲਾ ਸਮਰੱਥ,
ਸਰਬ-ਵਿਆਪਕ, ਸਦਾ-ਥਿਰ ਹੋਂਦ ਵਾਲੇ ਸਿਰਜਣਹਾਰ, ਪਾਲਣਹਾਰ
ਅਤੇ ਸੰਘਾਰ ਕਰਨ ਵਾਲੇ ਪਰਮੇਸ਼ਰ ਨੂੰ ਆਪਣਾ ਇਸ਼ਟ-ਗੁਰੂ ਮੰਨ ਕੇ, ਉਸ ਦੇ ਚਰਨਾਂ ਵਿਚ ਕੀਤੀ ਗਈ ਹੈ।ਆਪਣੇ
ਇਸ਼ਟ-ਗੁਰੂ ਦੇ ਵਿਸ਼ੇਸ਼ ਗੁਣ ਕਾਲ (ਮਹਾ ਕਾਲ), ਖੜਗ-ਕੇਤ, ਸ੍ਰੀ ਅਸਧੁਜ, ਸੰਤ ਸਹਾਇ, ਦੀਨ ਬੰਧੁ,
ਦੁਸ਼ਟਨ ਕੇ ਹੰਤਾ, ਪੁਰੀ ਚਤੁਰ-ਦਸ ਕੰਤਾ, ਨਿਰੰਕਾਰ, ਨਿਰਬਿਕਾਰ, ਨਿਰਲੰਭ, ਆਦਿ, ਅਨੀਲ, ਅਨਾਦਿ,
ਅਸੰਭ ਆਦਿਕ ਨਿਰੂਪਣ ਕੀਤੇ ਗਏ ਹਨ।ਅਰਦਾਸ-ਬੇਨਤੀ ਵਿਚਲੀਆਂ ਪ੍ਰਮੁੱਖ ਮੰਗਾਂ ਇਸ ਪ੍ਰਕਾਰ ਹਨ;
ਹੇ ਅਕਾਲ ਪੁਰਖ ਜੀ।
1)-ਆਪਣਾ ਸੇਵਕ ਜਾਣ ਕੇ ਮੇਰੀ ਵੈਰੀਆਂ, ਭਾਵ, ਵਿਕਾਰਾਂ ਅਤੇ
ਵਿਕਾਰੀ ਦੁਸਟ-ਦੋਖੀਆਂ ਤੋਂ ਹੱਥ ਦੇ ਕੇ ਰੱਖਿਆ ਕਰੋ ਅਤੇ ਸਾਰੇ ਵਿਕਾਰੀ ਦੁਸ਼ਟ-ਦੋਖੀਆਂ ਨੂੰ ਖੈ ਕਰੋ।ਮਰਨ-ਕਾਲ
ਦਾ ਮੇਰਾ ਤ੍ਰਾਸ ਮੇਟ ਦਿਓ ਜੀ!
2)-ਮੇਰੀ ਪ੍ਰਬਲ ਇੱਛਾ ਹੈ ਕਿ ਕੇਵਲ ਆਪ ਜੀ ਦੇ ਭਜਨ-ਸਿਮਰਨ
ਦੀ ਲਾਲਸਾ ਜੀਵਨ-ਪ੍ਰਯੰਤ ਬਣੀ ਰਹੇ ਅਤੇ ਮੇਰਾ ਮਨ ਸਦੀਵ ਕਾਲ ਆਪ ਜੀ ਦੇ ਚਰਨ-ਕਮਲਾਂ ਦੇ ਧਿਆਨ ਵਿਚ
ਨਿਮਗਨ ਰਹੇ!
3)-ਮੇਰੀਆਂ
ਲੋੜਾਂ-ਥੋੜਾਂ ਆਪ ਜੀ ਤੋਂ ਹੀ ਪੂਰੀਆਂ ਹੋਣ! ਕਿਸੇ ਹੋਰ ਦੀ ਮੁਥਾਜੀ ਨਾ ਰਹੇ! ਅਰਦਾਸਿ-ਬੇਨਤੀ ਤੋਂ
ਇਲਾਵਾ ਇਸ ਪਾਵਨ ਬਾਣੀ ਤੋਂ ਹੇਠ ਲਿਖੇ ਤੱਥਾਂ ਬਾਰੇ ਸੋਝੀ ਪ੍ਰਾਪਤ ਹੁੰਦੀ ਹੈ:
1. ਮਹਾ ਕਾਲ (ਵਾਹਿਗੁਰੂ) ਦੇ ਜਗਤ-ਤਮਾਸ਼ੇ ਵਿਚ ਬ੍ਰਹਮਾ,
ਵਿਸ਼ਨੂੰ, ਮਹੇਸ਼ ਸਣੇ ਸਾਰੇ ਜੀਵ-ਜੰਤੂ ਕਾਲ-ਵੱਸ ਹਨ।
2. ਅਕਾਲ ਪੁਰਖ ਸਭ ਕਾਸੇ ਤੋਂ ਨਿਰਲੇਪ ਹੋਣ ਦੇ ਬਾਵਜੂਦ ਆਪਣੇ
ਸੇਵਕਾਂ ਦਾ ਅੰਗ ਪਾਲਦਾ ਹੈ, ਉਹਨਾਂ ਦੇ ਦੁਖ ਨੂੰ ਮਹਿਸੂਸ ਕਰਦਾ ਹੈ ਅਤੇ ਉਹਨਾਂ ਦੀ ਸਦਾ ਸਾਰ-ਸੰਭਾਲ
ਕਰਦਾ ਹੈ।
3. ਕਰਤਾ ਪੁਰਖ ਆਪਣੀ ਮੌਜ ਵਿਚ ‘ਉਦਕਰਖਣ ਸ਼ਕਤੀ’ ਦੇ ਪ੍ਰਯੋਗ ਦੁਆਰਾ ਆਪਣੇ ਵਿਚੋਂ ਹੀ ਨਾਨ-ਪ੍ਰਕਾਰੀ ਰਚਨਾ
ਰਚ ਲੈਂਦਾ ਹੈ ਅਤੇ ਫਿਰ ਆਪਣੀ ਰਜ਼ਾ ਵਿਚ ‘ਆਕਰਖਣ ਸ਼ਕਤੀ’ ਦੇ ਪ੍ਰਯੋਗ ਦੁਆਰਾ ਇਸ ਨੂੰ ਆਪਣੇ ਵਿਚ
ਹੀ ਸਮੇਟ ਲੈਂਦਾ ਹੈ।
4. ਜਗਤ-ਰਚਨਾ ਕਦੋਂ ਅਤੇ ਕਿਵੇਂ ਹੋਈ, ਕਰਤਾ ਪੁਰਖ ਤੋਂ ਸਿਵਾ
ਕੋਈ ਨਹੀਂ ਜਾਣਦਾ।
5. ਪ੍ਰਭੂ-ਸਿਮਰਨ ਸਰਬ-ਦੁਖ-ਨਾਸ਼ਕ ਹੈ।
6. ਅਨੂਪਮ ਸਰੂਪ ਵਾਲਾ ਚੋਜੀ ਪ੍ਰਭੂ ਆਪਣੀ ਰਚਨਾ ਵਿਚ ਕਿਧਰੇ
ਰਾਜਾ ਬਣਿਆ ਬੈਠਾ ਹੈ, ਕਿਧਰੇ ਕੰਗਾਲ।
7. ਪਰਮ-ਚੇਤਨਾ ਦੇ ਸ੍ਰੋਤ ਅਕਾਲ ਪੁਰਖ ਨੂੰ ਛੱਡ ਕੇ, ਪੱਥਰ
ਦੀਆਂ ਮੂਰਤੀਆਂ ਬਣਾ ਕੇ ਦੇਵੀ - ਦੇਵਤਿਆਂ ਦੀ ਪੂਜਾ ਕਰਨ ਵਾਲੇ ਮਹਾਂ-ਮੂੜ੍ਹ ਹਨ।
8. ਚਾਰੇ
ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਕਰਤਾ ਪੁਰਖ ਦੀਆਂ ਹੀ ਰਚੀਆਂ ਹੋਈਆਂ ਹਨ।
ਪ੍ਰਸ਼ਨ: ਅਰਦਾਸਿ-ਬੇਨਤੀ ਕਿਸ ਅੱਗੇ ਕਰੀਏ? ਇਸ ਦੇ ਕਰਨ
ਦਾ ਕੀ ਲਾਭ ਹੈ?
ਉੱਤਰ
: ਸਭਨਾਂ ਜੀਵਾਂ ਦੀ ਸਮਰੱਥਾ ਸੀਮਤ ਹੈ, ਇਸ ਲਈ ਜੀਵਨ ਵਿਚ ਲੋੜਾਂ - ਥੋੜਾਂ ਬਣੀਆਂ
ਰਹਿੰਦੀਆਂ ਹਨ। ਹਰੇਕ ਜੀਵ ਨੂੰ ਇਕ ਪਾਸੇ ਵਿਕਾਰਾਂ ਅਤੇ ਵਿਕਾਰੀ ਦੁਸਟ-ਦੋਖੀਆਂ ਤੋਂ ਰਖਿਆ
ਲਈ ਅਤੇ ਦੂਜੇ ਪਾਸੇ ਜੀਵਨ-ਸੰਘਰਸ਼ ਵਿਚ ਸ਼ਫਲਤਾ ਲਈ ਕਿਸੇ ਸ਼ਕਤੀਮਾਨ ਆਸਰੇ ਦੀ ਮੁਥਾਜੀ ਬਣੀ
ਰਹਿੰਦੀ ਹੈ। ਕਿਸੇ ਮਨੁੱਖ ਦਾ ਆਸਰਾ ਲੈਣ ਨਾਲ ਇਹ ਮੁਥਾਜੀ ਪੂਰੀ ਤਰ੍ਹਾਂ ਕੱਟੀ ਨਹੀਂ ਜਾਂਦੀ,
ਕਿਉਂਜੁ ਮਨੁੱਖ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਉਸ ਦੀ ਸਮਰੱਥਾ ਕਿਸੇ ਸੀਮਾ ਤਕ ਹੀ ਹੁੰਦੀ
ਹੈ। ਇਸ ਲਈ ਜੀਵਨ ਵਿਚ ਬੇ-ਮੁਥਾਜ ਹੋਣ ਲਈ ਸਰਬ-ਸ਼ਕਤੀਮਾਨ ਅਤੇ ਸਰਬ-ਕਲਾ-ਸਮਰੱਥ ਪ੍ਰਭੂ ਦਾ ਆਸਰਾ
ਹੀ ਲੈਣਾ ਬਣਦਾ ਹੈ।
ਗੁਰਬਾਣੀ ਨਾਲ ਪਰਚਾ ਪਾਉਣ ਸਦਕਾ ਇਹ ਸੋਝੀ ਆਉਂਦੀ ਹੈ ਕਿ
ਸਾਡਾ ਸਿਰਜਣਹਾਰ ਰੱਬ ਸਾਡੀ ਸਿਰਜਣਾ ਕਰ ਕੇ ਕਿਧਰੇ ਸੱਤਵੇਂ ਅਸਮਾਨ ‘ਤੇ ਨਹੀਂ ਜਾ ਬੈਠਾ, ਉਹ ਸਦਾ
ਸਾਡੇ ਅੰਦਰ ਹੈ ਅਤੇ ਅੰਗ-ਸੰਗ ਵੱਸਦਾ ਹੈ।
ਜੇ
ਲੋੜ ਹੈ ਤਾਂ ਕੇਵਲ ਇਸ ਗੱਲ ਦੀ ਕਿ ਅਸੀਂ ਇਕ-ਮਨ, ਇਕ-ਚਿਤ ਹੋ ਕੇ ਕਰਤਾ ਪੁਰਖ ਅੱਗੇ
ਅਰਦਾਸ-ਬੇਨਤੀ ਕਰੀਏ। ਇਹ ਅਰਦਾਸ ਸਾਡੇ ਅਤੇ ਕਰਤਾ ਪੁਰਖ ਦੇ ਵਿਚਕਾਰ ਸਫਲ ਸੰਜੋਗ-ਸਾਧਨ ਹੈ। ਅਰਦਾਸ
ਨਾਲ ਸਾਨੂੰ ਸਹਾਇਤਾ ਅਵੱਸ਼ ਮਿਲਦੀ ਹੈ, ਭਾਵੇਂ ਇਹ ਕਸ਼ਟ ਦੀ ਨਵਿਰਤੀ ਹੋ ਜਾਣ ਦੇ ਰੂਪ ਵਿਚ ਹੋਵੇ
ਜਾਂ ਕਸ਼ਟ ਨੂੰ ਸਹਿਣ ਕਰਨ ਲਈ ਆਤਮ-ਬਲ ਦੀ ਪ੍ਰਾਪਤੀ ਦੇ ਰੂਪ ਵਿਚ। ਸਹਾਇਤਾ ਇਹਨਾਂ ਦੋਹਾਂ ਵਿਚੋਂ
ਕਿਹੜੇ ਰੂਪ ਵਿਚ ਹੋਣੀ ਹੈ, ਇਹ ਸਰਬੱਗ ਕਰਤਾ ਪੁਰਖ ਹੀ ਜਾਣਦਾ ਹੈ।
(ਚੌਪਈ ਸਾਹਿਬ ਜੀ ਦੀ ਵਿਆਖਿਆ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਵੱਲੋਂ ਕੀਤੀ ਗਈ ਹੈ ਜੀ--ਅਸੀਂ ਧਨਵਾਦੀ ਹਾਂ)!
ਹੁਣ ਦੂਜੇ ਸਬੂਤ ਦੀ ਗੱਲ ਕਰਦੇ ਹਾਂ ਜੀ ਜੋ ਗੁਰੁਦਵਾਰੇ ਦੇ ਰੂਪ ਵਿਚ ਫਿਰ ਸਾਡੇ ਸਾਹਮਣੇ ਹੈ---ਗੁਰੂਦਵਾਰਾ ਜ਼ਫ਼ਰਨਾਮਾ
ਸਾਹਿਬ, ਬਠਿੰਡਾ!
ਗੁਰੂਦਵਾਰਾ ਜ਼ਫ਼ਰਨਾਮਾ
ਸਾਹਿਬ, ਬਠਿੰਡਾ!
ਇਥੇ ਗੁਰੂ ਜੀ ਨੇ ਇਕ ਪੱਤਰ
ਔਰੰਗਜ਼ੇਬ ਨੂ ਲਿਖਿਆ, ਜਿਸ ਦਾ ਨਾਓ ਜ਼ਫ਼ਰਨਾਮਾ ਲਿਖਿਆ ਸੀ, ਇਹ ਜ਼ਫਰਨਾਮਾ ਵਾਲਾ ਇਤਿਹਾਸਿਕ ਪੱਤਰ
ਵੀ ਦਸਮ-ਗ੍ਰੰਥ ਦੀ ਸ਼ਾਨ ਹੈ ਅਤੇ ਸਿਰਫ ਦਸਮ ਗ੍ਰੰਥ ਦੀ ਬਾਣੀ ਵਿਚ ਹੀ ਇਹ ਸਬੂਤ ਹੈ, ਨਹੀਂ ਤੇ ਸਿਖ
ਇਤਿਹਾਸ ਵਿਚ ਹੋਰ ਕੋਈ ਸਬੂਤ ਨਹੀਂ! ਗੁਰੂ ਸਾਹਿਬ ਜੀ ਦੇ ਦਰਬਾਰੀ ਕਵੀਆਂ ਅਤੇ ਇਤਿਹਾਸਕਾਰਾਂ ਨੇ ਇਸ
ਪੱਤਰ ਦਾ ਹਵਾਲਾ ਦੇਣ ਲਈ ਇਸੇ ਦੇ ਨਾਮ ਜ਼ਫਰਨਾਮਾ ਨੂ ਹੀ ਵਰਤਿਆ ਹੈ!
ਹਿਕਾਇਤ ਜਾਂ ਹਿਕਾਇਤਾਂ, ਦਸਮ ਗ੍ਰੰਥ ਵਿਚ ਇਹ ਕੋਈ ਵਖਰਾ ਨਾਓਂ ਨਹੀਂ ਹੈ ਪਰ ਇਹ ਫਾਰਸੀ ਛੰਦਾਂ ਵਿਚ ਗਿਆਰਾਂ ਕਹਾਣੀਆਂ ਦਾ ਇਕ ਪ੍ਰਸਿਧ ਨਾਓਂ ਹੈ ਜੋ ਗੁਰਮੁਖੀ ਲਿਪੀ ਵਿਚ ਨੇ, ਇਹ ਜ਼ਫਰਨਾਮਾ ਦਾ ਇਕ ਹਿੱਸਾ ਨੇ ਜੋ ਕਿ ਔਰੰਗਜ਼ੇਬ ਨੂ ਸ਼ਰਮਸਾਰ ਕਰਨ ਲਈ ਭੇਜਿਆ ਗਿਆ ਸੀ ਕਿ ਔਰਤਾਂ ਵੀ ਉਸ ਤੋਂ ਚੰਗੀਆਂ ਹੋਣ ਗਿਆਂ! ਇਹਨਾ ਹਿਕੈਤਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂ ਇਹ ਦਸਿਆ ਸੀ ਕਿ ਔਰਤਾਂ ਉਸ ਤੋਂ ਕਿਤੇ ਚੰਗੀਆਂ ਨੇ! ਇਹਨਾ ਕਹਾਣੀਆਂ ਨੂ ਲਿਖ ਕੇ ਗੁਰੂ ਜੀ ਔਰੰਗਜ਼ੇਬਨੂ ਸ਼ਰਮਸਾਰ ਕਰਕੇ ਇਹ ਸਾਬਿਤ ਕਰਨਾ ਚਾਹੁੰਦੇ ਸੀ ਕਿ ਓਹ ਗਲਤ ਸੀ! ਇਹ ਲਫਜ਼ ਹਿਕੈਤਾਂ ਜ਼ਫਰਨਾਮਾ ਵਿਚ ਕਿਸੇ ਥਾਂ ਨਹੀਂ ਲਿਖਿਆ ਪਰ ਇਹਨਾ ਕਹਾਣੀਆਂ ਵਿਚੋਂ ਜਿਆਦਾਤਰ ਛੰਦਾਂ ਵਿਚ ਲਿਖੀਆਂ ਨੇ! ਪਰ ਸ਼ੁਰੂ ਵਿਚ ਇਹਨਾ ਹਿਕੈਤਾਂ ਨੂ ਹਿਕਦ੍ਯਾਤ ਸ਼ੁਮਦੇਮ ਲਿਖ ਕੇ ਕਈ ਕਹਾਣੀਆਂ ਹੋਣ ਦਾ ਸੰਕੇਤ ਦਿੱਤਾ ਹੈ! ਇਸ ਲਫਜ਼ ਤੋਂ ਹੀ ਹਿਕਾਇਤਾਂ ਇਸ ਭਾਗ ਦਾ ਨਾਓਂ ਰਖਿਆ ਗਿਆ ਹੈ!
ਔਰੰਗਜ਼ੇਬ ਨੂ ਫਾਰਸੀ ਆਓਂਦੀ ਸੀ ਇਸ ਵਾਸਤੇ ਗੁਰੂ ਜੀ ਨੇ
ਜ਼ਫਰਨਾਮਾ ਉਸੇ ਦੀ ਜੁਬਾਨ ਵਿਚ ਲਿਖਿਆ ਅਤੇ ਇਹਨਾ ਹਿਕੈਤਾਂ ਨੂ ਵੀ! ਇਸ ਤੋਂ ਇਹ ਤੇ ਸਬੂਤ ਮਿਲਦਾ
ਹੈ ਕਿ ਗੁਰੂ ਸਾਹਿਬ ਜੀ ਫਾਰਸੀ ਦੇ ਚੰਗੇ ਜਾਣੁ ਸੀ! ਇਹਨਾ ਹਿਕੈਤਾਂ ਨੇ ਜ਼ਫਰਨਾਮੇ ਦੀ ਸਾਰੀ ਲਿਖਤ
ਨੂ ਇਕਰਸਤਾ ਨਾਲ ਬੰਨੀ ਰਖਿਆ, ਇਸ ਵਿਚੋਂ ਪੁਰਾਤਨ ਹਿੰਦੁਸਤਾਨ ਦੀ ਰਵਾਇਤ ਦਿਸਦੀ ਸੀ, ਪਿਆਰ ਅਤੇ ਬਹਾਦਰੀ
ਦੇ ਅਦਭੁਤ ਅਤੇ ਸੁਰਮਗਤੀ ਦਿਸਦੀ ਸੀ! ਇਹਨਾ ਵਿਚੋਂ ੬ ਕਹਾਣੀਆਂ ਹਿੰਦੀ ਦੀਆਂ ਸੀ ਜਿਹਨਾ ਦਾ ਬਖਾਨ
ਫਾਰਸੀ ਵਿਚ ਕੀਤਾ ਗਿਆ ਸੀ! ਹਿਕਾਇਤ ਨੋ.੪ ਚਰਿਤ੍ਰੋ
ਪਖਿਆਨ ਦਾ ੫੨ ਵਾਂ ਚਰਿਤਰ ਹੈ ਜਿਸ ਵਿਚ ਇਕ ਬਹਾਦਰ ਔਰਤ (ਰਾਨੀ) ਇਕ ਰਾਜਾ ਸੁਭਾਟ ਸਿੰਘ ਨੂ ਹਰਾ ਕੇ
ਉਸਦਾ ਵਰਣ ਵੀ ਕਰਦੀ ਹੈ!
ਜ਼ਫਰਨਾਮੇ ਦੀ ਹਿਕਾਇਤਾਂ ਵਿਚੋਂ ਕਹਾਣੀ ਨ.੪ ਹੂ-ਬ-ਹੂ ਚਰਿਤ੍ਰੋ
ਪਖਿਆਨ ਦੇ ਚਰਿਤਰ ਨ. ੫੨ ਵਾਲੀ ਕਹਾਣੀ ਹੈ, ਹਿਕਾਇਤ ਨ.੫, ਚਰਿਤਰ ੨੬੭ ਦਾ ਫਾਰਸੀ ਜੁਬਾਨ ਵਿਚ ਅਨੁਵਾਦ
ਹੈ, ਕੁਝ ਹੋਰ ਕਹਾਣੀਆਂ ਵੀ ਚਰਿਤ੍ਰੋਪਖਿਆਨ ਦੇ ਚਰਿਤਰਾਂ ਨਾਲ ਮਿਲਦੀਆਂ ਨੇ! ਹਿਕਾਇਤਾਂ ਦੀ ਪਹਿਲੀ
ਦੋ ਕਹਾਣੀਆਂ ਇਕ ਰਾਜੇ ਦੇ ਚਾਰ ਪੁੱਤਰਾਂ ਦੀ ਪ੍ਰੀਖਿਆ ਦੇ ਨੇ ਜਿਸ ਤੋਂ ਓਹਨਾ ਦੀ ਰਾਜ ਕਰਣ ਦੀ ਸਮਰਥਾ
ਪਤਾ ਚਲਦੀ ਹੈ! ਵੱਡੇ ਤਿਨ ਪੁੱਤਰਾਂ ਨੂ ਚੰਗੀ ਜਾਇਦਾਦ ਅਤੇ ਧਨ ਦੌਲਤ ਦਿੱਤੀ ਗਈ, ਜਿਹੜੀ ਓਹਨਾ ਲੂਟਾ
ਦਿੱਤੀ ਪਰ ਚੌਥੇ ਪੁੱਤਰ ਨੂ ਥੋੜੇ ਜਿਹੇ ਬੀਜ਼ ਦਿੱਤੇ ਗਏ, ਉਸਨੇ ਜਮੀਨ ਵਿਚ ਬੋ ਦਿੱਤੇ, ਫਸਲ ਹੋਣ
ਤੇ ਚੰਗੀ ਕਮਾਈ ਕਰਕੇ ਉਸਨੇ ਇਕ ਸ਼ਹਰ ਹੀ ਵਸਾ ਲਿਆ! ਇਹ ਇਕ ਸਬਕ ਸੀ ਔਰੰਗਜ਼ੇਬ ਅਤੇ ਉਸਦੇ ਪੁੱਤਰਾਂ
ਲਈ?
ਇਹ ਹਿਕਾਇਤ ਕਹਾਣੀ ਨ.੧੨ ਵਿਚ ਆਪਣੇ ਉਸ ਅਖੀਰਲੇ ਖਤਰਨਾਕ
ਪੁੜਾਓ ਤੇ ਪੁਜਦੀ ਹੈ ਜਿਥੇ ਇਕ ਪਠਾਨ ਔਰਤ ਆਪਣੇ ਘਰ ਵਾਲੇ ਤੋਂ ਡਰਦੀ ਮਾਰੀ, ਆਪਣੇ ਪ੍ਰੇਮੀ ਨੂ
ਵੱਡ ਕੇ ਉਸਦਾ ਮਾਂਸ ਰਿੰਨ ਕੇ ਆਪਣੇ ਭੂਖੇ ਘਰ ਵਾਲੇ ਨੂ ਅਤੇ ਉਸਦੇ ਦੋਸਤਾਂ ਨੂ ਖੁਆ ਦਿੰਦੀ ਹੈ
ਅਤੇ ਓਹਨਾ ਦਾ ਇਤਬਾਰ ਜਿਤਦੀ ਹੈ! ਇਸ ਤੋਂ ਇਹ ਤੇ ਪਤਾ ਚਲਦਾ ਹੈ ਕਿ ਤਿਰੀਆ ਚਰਿਤਰ ਗੁਰੂ ਜੀ ਦੇ
ਵੇਲੇ ਹੀ ਲਿਖੇ ਗਏ ਸੀ ਅਤੇ ਓਹਨਾ ਨੇ ਇਹਨਾ ਚਰਿਤਰਾਂ ਦੀ ਵਰਤੋਂ ਵੀ ਕੀਤੀ ਹੈ ---
ਹੁਣ ਤੁਸੀਂ ਕੀ ਕਹੋਂਗੇ ਜਦ ਕਿ ਮੈਂ ਤੇ ਕਹਿੰਦਾ ਹਾਂ ਕਿ
ਸਾਰਾ ਚਰਿਤ੍ਰੋ ਪਖਿਆਨ ਗੁਰੂ ਸਾਹਿਬ ਜੀ ਦਾ ਹੀ ਲਿਖਿਆ ਹੋਇਆ ਹੈ ! ਅਤੇ ਮੈਂ ਇਸਦੇ ਆਪਣੇ https://dasamgranth-iksach-1.blogspot.com/ ਬ੍ਲਾਗ ਵਿਚ ਕਈ ਸਬੂਤ ਵੀ ਦਿੱਤੇ ਨੇ, ਤੁਹਾਡੇ ਕੋਲ ਕੀ
ਸਬੂਤ ਹੈ ਕਿ ਗੁਰੂ ਜੀ ਨੇ ਨਹੀਂ ਲਿਖੇ?
ਸਾਖੀ ੧੩ :
ਅਗੇ ਸਾਖੀ ਦਸਵੇਂ ਮਹਲ ਕੀ ਤੁਰੀਆਂ :........
ਓਹ ਖਤ ਮੇ ਕੇਤੇ ਫਰਦ ਲੀਖੇ| ਕੇਤੀਆ ਰੁਬਾਈਆਂ, ਕੇਤੀਆ
ਬਾਦਸ਼ਾਹ ਕੀਆਂ ਸਾਖੀਆਂ ਲਿਖੀਆਂ| ਅਰੁ ਕਛੁ ਆਪਣੀ ਹਕੀਕਤ ਭੀ ਲਿਖੀ|
.........ਹਿਕਾਇਤਾਂ ਦੇ ਵਲ ਸਿਧਾ ਇਸ਼ਾਰਾ ਕੀਤਾ ਗਿਆ
ਹੈ| ੧੧ ਹਿਕਾਇਤਾਂ ਸਮੇਤ ਆਪਣੀ ਹਕੀਕਤ ਜ਼ਫਰਨਾਮੇ ਵਿਚ ਲਿਖੀ! ਆਪਨੇ ਜੰਗੇ ਮੈਦਾਨ ਵਿਚ ਛਾਲ ਮਾਰਨ
ਦੀ ਵਜਹ ਦੱਸੀ!
ਬਲਾਚਾਰਗੀ ਦਰਮਿਯਾਂ ਆਮਦਮ॥
ਬਤਦਬੀਰਿ ਤੀਰੋ ਤੁਫ਼ੰਗ ਆਮਦਮ॥੨੧॥
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥੨੨॥
ਔਰੰਗਜੇਬ ਦੀ ਕੁਰਾਨ ਦੀ ਕਸਮ ਤੋੜਨ ਦਾ ਜ਼ਿਕਰ ਕੀਤਾ: -
ਚਿਹ ਕਸਮੇ ਕੁਰਆਂ ਮਨ ਕੁਨਮ ਏਤਬਾਰ ॥ ਵਗਰਨਹ ਤੁ ਗੋਈ ਮਨ ਈਂ ਰਹ ਚਿਹਕਾਰ ॥੨੩॥
ਹੇਠਲੇ ਕਰਮਚਾਰੀਆਂ ਦੀਆਂ ਕਰਤੂਤਾਂ ਦਸੀਆਂ:
ਨ ਕਤਰਹ ਮਰਾ ਏਤਬਾਰੇ ਬਰੋਸਤ॥ ਕਿ ਬਖ਼ਸ਼ੀਉ ਦੀਵਾਂ ਹਮਹ
ਕਿਜ਼ਬਗੋਸਤ॥੧੪॥
ਆਪਣੇ ਬਚਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ: - ਚਿਹਾ ਸ਼ੁਦ
ਕਿ ਚੂੰ ਬੱਚਗਾਂ ਕੁਸ਼ਤਹ ਚਾਰ॥ ਕਿ ਬਾਕੀ ਬਮਾਂਦਸਤ ਪੇਚੀਦਹ ਮਾਰ॥੭੮॥
ਸਾਖੀ ੪੭: Quote
From 33 Swaiyey
......ਏਕ ਬੇਰੀ ਕਿਸੀ ਸੰਜੋਗ ਗੁਰੂ ਜੀ ਦਾਦੂ ਦੁਆਰੇ
ਜਾਇ ਨਿਕਲੇ| ਊਹਾ ਦਾਦੂ ਦੁਆਰੇ ਕੀ ਓਰ ਦੇਖਿ ਕਰਿ ਬਾਬੇ ਤੀਰ ਸਾਥੀ ਨਮਸ੍ਕਾਰ ਕਿਆ| ਤਬ ਖਾਲਸੇ
ਕਹਿਆ, ਸਚੇ ਪਾਤਸ਼ਾਹ! ਤਿਨ ਬਚਨ ਮਹਿ ਕਹਿਆ ਹੈ ਜੁ "ਗੋਰ ਮੜੀ ਮਠ ਭੂਲਿ ਨ ਮਾਨੈ" ਤੇ
ਦਾਦੂ ਦੁਆਰੇ ਕੌ ਆਪਿ ਨਮਸ੍ਕਾਰ ਕੀਆ| ਸੋ ਇਸ ਬਾਤ ਪਰ ਸੰਸਾ ਉਪਜਿਆ.........
ਇਹ ਪੂਰਾ ਸ਼ਬਦ ੩੩ ਸਵੈਯੇ ਬਾਨੀ ਵਿਚ ਦਰਜ ਹੈ
""ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥ ਪੂਰਨ ਪ੍ਰੇਮ ਪ੍ਰਤੀਤ ਸਜੈ
ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥""
...ਜੋ ਸਚੇ ਪਾਤਸ਼ਾਹ ਅਮ੍ਕੋ ਸਿਖ ਕੋਉ ਸ਼ੇਰ ਫੜ ਕੇ ਲੈ
ਗਿਆ ਹੈ| ਤਬ ਗੁਰੂ ਜੀ ਸੁਣਦੇ ਉਠਿ ਖੜਾ ਹੋਆ, "ਭਗੌਤੀ "ਗਲਵਾਤ੍ਰੇ ਪਾਈ ਲੀਤੀ ਤੇ
ਕਟਾਰ ਕਮਰ ਬੰਧਿ ਲੀਤੀ|.......ਤਾਂ ਸ਼ੇਰ ਤ੍ਰਡਿਆ ਬੁਕ ਕਰਿ ਆਇਆ, ਗੁਰੂ ਜੀ ਕੇ ਉਪਰ ਖੜਾ ਹੋਆ|
ਤਬ ਗੁਰੂ ਜੀ ਭਗੌਤੀ ਸ਼ੇਰ ਕਈ ਸਿਰ ਉਪਰ ਵਜਾਈ|
ਭਗੌਤੀ ਲਫਜ਼ ਸਿਖ ਘਰ ਦਾ ਲਫਜ਼ ਹੈ, ਭਗਤ ਵਾਸਤੇ ਵੀ ਆਇਆ
ਹੈ ਤੇ ਤਲਵਾਰ ਵਾਸਤੇ ਵੀ ਆਇਆ ਹੈ |
ਸਾਖੀ ੫੦ :
ਆਗੇ ਸਾਖੀ ਅੰਤਿ ਕੀ ਤੁਰੀ……
...ਰੁਦਨ ਭੀ ਬਹੁਤੇ ਸਿਖ ਪੜੇ ਕਰਹਿ ਆਪਣੀ ਠਉੜਿ| ਏਕ
ਪਹਰ ਸਰੀਰ ਛੱਡਣੇ ਤੇ ਆਗੇ ਇਹ ਸਵਾਈਆ ਮੁਖ ਵਾਕ ਤੇ ਉਚਾਰਨ ਕਿਆ|
ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ
ਆਨਿਯੋ॥ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤਿ ਏਕ ਨ ਮਾਨਿਯੋ॥ ਸਿੰਮ੍ਰਿਤਿ ਸਾਸਤ੍ਰ ਬੇਦ ਸਭੈ
ਬਹੁ ਭੇਦ ਕਹੈ ਹਮ ਏਕ ਨ ਜਾਨਿਯੋ॥ ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈ ਨ ਕਹਿਯੋਸਭ ਤੋਹਿ
ਬਖਾਨਿਯੋ॥੮੬੩॥
ਫੋਰੀ ਸਰਬਤ੍ਰ ਖਾਲਸਾ ਇਕਤ੍ਰ ਹੋ ਕਰੀ ਇਹ ਅਰਦਾਸ ਕੀਨੀ,
ਜੁ ਸਚੇ ਪਾਤਸ਼ਾਹ! ਖਾਲਸੇ ਕੋਉ ਫੇਰ ਗੁਰੂ ਕਾ ਅੰਚਲ ਪਕੜਾਇਏ| ਹੁਕਮ ਹੁਆ ਖਾਲਸੇ ਕੋਉ ਮੈਂ ਅਕਾਲ
ਕੀ ਗੋਦ ਮਹਿ ਬੇਸਾਇਆ ਹੈ! ਇਹ ਪੰਕਤੀਆਂ, ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਇਣ,ਚੌਬੀਸ
ਅਉਤਾਰ, ਵਿਚ ਦਰਜ ਹਨ!
ਹਿਕਾਇਤਾਂ/ ਆਪ ਜੀ ਨੇ ਚਰਿਤ੍ਰੋ ਪਖਿਆਨ ਵਿਚੋਂ ਵੀ
ਚੁਕੀਆਂ ਹਨ, ਤੇ ਆਪ ਵੀ ਘੜੀਆਂ ਹਨ |
1) ਚੋਥੀ ਹਿਕਾਇਤ: ਚਰਿਤਰ ੫੨ - ਰਾਜਾ ਸੁਭਾਟ ਸਿੰਘ
2) ਪੰਜਵੀ ਹਿਕਾਇਤ: ਚਰਿਤਰ ੨੬੭ - ਰਾਜਾ ਸਬਲ ਸਿੰਘ
3) ਅਠਵੀਂ ਹਿਕਾਇਤ: ਚਰਿਤਰ ੧੧੮
4) ਨੋਵੀਂ ਹਿਕਾਇਤ: ਚਰਿਤਰ ੨੯੦
5) ਗਿਆਰਵੀਂ ਹਿਕਾਇਤ: ਚਰਿਤਰ ੨੪੬
ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਚਰਿਤ੍ਰੋ ਪਖਿਆਨ ਗੁਰੂ
ਸਾਹਿਬ ਦੇ ਸਮੇ ਮੋਜੂਦ ਸੀ| ਤੇ ਉਸੀ ਦੀ ਨਕਲ ਕਰ ਕੇ ਫ਼ਾਰਸੀ ਵਿਚ ਹਿਕੈਤਾਂ ਲਿਖੀਆਂ ਗਈਆਂ|
ਇਹ ਕੁਝ ਛੰਦ ਕਵੀ ਸੈਨਾਪਤ
ਨੇ ਬਚਿਤਰ ਨਾਟਕ ਦੀ ਤਰਜ਼ ਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਅਕਾਲ ਪੁਰਖ ਵਿਚਲੇ ਵਾਰਤਾਲਾਪ ਨੂ
ਮੁਖ ਰਖਦੇ ਹੋਏ ਲਿਖੇ ਨੇ! ਕਵੀ ਸੈਨਾਪਤ (੧੭੧੧) ਦਾ ਇਹ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ
ਅਕਾਲ ਪੁਰਖ ਨੂ ਮਿਲੇ ਸੀ ਅਤੇ ਅਕਾਲ ਪੁਰਖ ਨੇ ਹੀ ਗੁਰੂ ਜੀ ਨੂ ਵਖਰਾ ਪੰਥ ਚਲਾਓਣ ਲਈ ਕਿਹਾ ਸੀ!
ਪਰਚੀ ਸੇਵਾਦਾਸ, ਕੋਇਰ
ਸਿੰਘ, ਸੁਖਾ ਸਿੰਘ, ਗੁਰੂ ਕੀਆਂ ਸਾਖੀਆਂ ਅਤੇ ਕਵੀ ਸੈਨਾਪਤ ਨੇ ਆਪਣੀ ਲਿਖਤਾਂ ਵਿਚ ਦਸਮ ਗਰੰਥ ਦਾ
ਨਾਮ ਕਿਓਂ ਨਹੀਂ ਲਿੱਤਾ;
ਇਹਨਾ ਸਭ ਸਿਖ ਵਿਦਵਾਨਾ
ਅਤੇ ਇਤਿਹਾਸਕਾਰਾਂ ਨੇ ਜਿਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਬਾਬਤ ਓਹਨਾ ਦੇ ਜਨਮ ਤੋਂ ਸਚਖੰਡ ਜਾਣ
ਤਕ ਦੇ ਸਮੇਂ ਵਿਚ ਦੀਆਂ ਗੁਰੂ ਸਾਹਿਬ ਜੀ ਦੀਆਂ ਲਿਖਤਾਂ, ਕਾਵ੍ਯ ਰਚਨਾਵਾਂ ਦਾ ਹਵਾਲਾ ਦਿੱਤਾ ਅਤੇ
ਗੁਰੂ ਸਾਹਿਬ ਜੀ ਦੀ ਲਿਖੀਆਂ ਹੋਈਆਂ ਪੰਕਤੀਆਂ ਅਤੇ ਦੋਹੇ ਆਪਣੀ ਸ਼ੈਲੀ ਵਿਚ ਭੀ ਲਿਖੇ ਪਰ ਕਿਸੇ
ਨੇ ਕਿਤੇ ਵੀ ਦਸਮ ਗਰੰਥ ਦਾ ਕੋਈ ਹਵਾਲਾ ਨਹੀਂ ਦਿੱਤਾ! ਇਹ ਸਚ ਹੈ ਕਿਓਂਕਿ ਇਹ ਨਾਮ ਤੇ ਭਾਈ ਮਨੀ
ਸਿੰਘ ਜੀ ਵੱਲੋਂ ਮਾਤਾ ਸੁੰਦਰੀ ਜੀ ਦੇ ਹੁਕਮ ਨਾਲ ਸਾਰੀ ਲਿਖਤਾਂ ਲਭ ਕੇ ਇਕ ਗਰੰਥ ਵਿਚ ਬੰਨਿਆਂ
ਗਈਆਂ ਅਤੇ ਇਸਨੁ 'ਦਸਵੇਂ ਪਾਤਸ਼ਾਹ ਕਾ ਗ੍ਰੰਥ' ਕਿਹਾ ਗਿਆ!
ਹੌਲੀ-ਹੌਲੀ ਲੋਕਾਂ ਨੇ ਇਸਦਾ ਨਾਓ ਸਹਿਜੇ ਲੈਣ ਲਈ ਛੋਟਾ ਕਰ ਦਿੱਤਾ ਅਤੇ ਇਸਨੁ ਦਸਮ ਗਰੰਥ ਕਹਿਣਾ ਸ਼ੁਰੂ ਕਰ ਦਿੱਤਾ! ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਗੁਰੂ ਜੀ ਦੇ ਦਰਬਾਰ ਵਿਚ ੩੫ ਤੋਂ ਵਧ ਲਿਖਾਰੀ ਅਤੇ ੫੨ ਕਵੀ ਸਨ, ਇਹਨਾ ਲਿਖਾਰੀਆਂ ਦਾ ਕੰਮ ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਤੋ ਉਚਾਰਿਤ ਬਾਣੀ ਨੂ ਸਹੇਜਨਾ ਸੀ ਅਤੇ ਫਿਰ ਹੋਰਨਾ ਸਿਖਾਂ ਤਕ ਇਸ ਬਾਣੀ ਨੂ ਪੁਚਾਓਣਾ ਸੀ, ਇੰਜ ਇਹ ਪਵਿਤਰ ਬਾਣੀ ਹਰ ਸਿੰਘ ਦੀ ਜੁਬਾਨ ਤੇ ਚੜ ਜਾਂਦੀ ਸੀ! ਇਹਨਾ ਲਿਖਾਰੀਆਂ ਅਤੇ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਜੀ ਦੇ ਸਚਖੰਡ ਜਾਣ ਤੋਂ ਬਾਦ ਵਾਪਰੀਆਂ ਘਟਨਾਵਾਂ ਦਰਜ਼ ਕੀਤੀਆਂ, ਓਹਨਾ ਨੇ ਇਸ ਗਰੰਥ ਦਾ ਨਾਓ ਲੀਤਾ ਹੈ, ਕਿਸੇ ਨੇ ਛੋਟਾ ਗਰੰਥ, ਕਿਸੇ ਨੇ ਬਚਿਤਰ ਨਾਟਕ ਗਰੰਥ ਅਤੇ ਕਿਸੇ ਨੇ ਦਸਵੇਂ ਪਾਤਸ਼ਾਹ ਕਾ ਗ੍ਰੰਥ ਕਹਿ ਕੇ ਲਿਖਿਆ! ਇਹ ਸਭ ਇਤਿਹਾਸਕਾਰ ਅਤੇ ਲਿਖਾਰੀ ਆਪਣੀ ਹੱਦ ਤੋਂ ਬਾਹਰ ਜਾ ਕੇ ਓਹਨਾ ਘਟਨਾਵਾਂ ਨੂ ਕਿਵੇਂ ਲਿਖ ਸਕਦੇ ਸੀ ਜੋ ਗੁਰੂ ਸਾਹਿਬ ਦੇ ਸਮੇਂ ਤੇ ਨਹੀਂ ਵਾਪਰੀਆਂ, ਇਹ ਸਭ ਤੇ ਬਸ ਗੁਰੂ ਜੀ ਦੀ ਉਚਾਰਿਤ ਬਾਣੀ ਅਤੇ ਓਸ ਸਮੇਂ ਵਿਚ ਵਾਪਰੀਆਂ ਘਟਨਾਵਾਂ ਹੀ ਕਲਮ ਬੰਦ ਕਰਦੇ ਸੀ! ਇਹਨਾ ਸਭਨਾ ਨੇ ਹੀ ਦਸਮ ਪਾਤਸ਼ਾਹ ਜੀ ਵੱਲੋਂ ਉਚਾਰੀ ਬਾਣੀ ਦਾ ਹਵਾਲ ਦਿੱਤਾ ਹੈ!
ਕੀ ਅੰਗ੍ਰੇਜ਼ਾਂ ਨੇ ਦਸਮ ਗ੍ਰੰਥ ਲਿਖਵਾਇਆ ਜਾਂ ਦਸਮ ਪਾਤਸ਼ਾਹ
ਜੀ ਦੀ ਰਚਨਾਵਾਂ ਵਿਚ ਮਿਲਾਵਟ ਕੀਤੀ?
ਇਕ ਮਿਥਿਆ ਗੱਲ ਹੈ ਕਿਓਂਕਿ ਦਸਮ ਗ੍ਰੰਥ ਤੇ ਬੀਰ ਰਸ ਅਤੇ
ਸ਼ਸਤਰਾਂ ਦਾ ਹਿਮਾਇਤੀ ਹੈ, ਇਹ ਸੂਰਮਗਤੀ ਦਾ ਉਤਸਾਹ ਪੈਦਾ ਕਰਦਾ ਹੈ, ਜੇ ਅੰਗ੍ਰੇਜ਼ਾਂ ਨੇ ਸਿਖਾਂ
ਨੂ ਓਹਨਾ ਦੀ ਬਹਾਦਰੀ ਤੋਂ ਵਾਂਝਾ ਕਰਨਾ ਹੁੰਦਾ, ਫਿਰ ਓਹਨਾ ਨੂ ਇਹ ਸਭ ਮਿਲਾਵਟ ਕਰਨ ਦੀ ਜਾਂ ਲਿਖਵਾਓਣ
ਦੀ ਕੀ ਲੋੜ ਸੀ, ਓਹ ਤੇ ਇਸਦੇ ਪੜਨ ਤੇ ਮਨਾਹੀ ਕਰ ਦਿੰਦੇ, ਇੰਨਾ ਸਭ ਕੁਝ ਕਰਨ ਦੀ ਕੀ ਲੋੜ ਸੀ?
ਇਸ ਵਾਸਤੇ ਇਹ ਮਿਥੀ-ਹਾਸਿਕ ਗੱਲ ਹੈ ਜਿਸਦਾ ਕੋਈ ਸਬੂਤ ਨਹੀਂ ਹੈ! ਇਥੇ ਇਹ ਵੀ ਚੇਤੇ ਰਖਣ ਵਾਲੀ
ਗੱਲ ਹੈ ਕਿ ਅੰਗ੍ਰੇਜ਼ਾਂ ਦਾ ਪੰਜਾਬ ਜਿੱਤਣ ਤੋਂ ਪਹਿਲਾਂ ਵੀ ਇਹ ਦਸਮ ਗਰੰਥ ਸਿਖਾਂ ਕੋਲ ਸੀ! ਖੁਦ
ਮਾਲ੍ਕੋਮ ਆਪਣੀ ਕਿਤਾਬ ਵਿਚ ਮਨਦਾ ਹੈ ਜਿਸ ਨੇ ਅਕਾਲ ਤਖ਼ਤ ਤੇ ਇਸ ਦਾ ਪ੍ਰਕਾਸ਼ ਵੇਖਿਆ, ਉਸ ਦਾ ਇਹ
ਵੀ ਕਹਿਣਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿਚ ਦਸਮ ਗਰੰਥ ਦਾ ਸਨਮਾਨ ਓੰਜ ਹੀ ਹੁੰਦਾ
ਸੀ ਜਿਵੇਂ ਉਸ ਤੋਂ ਪਹਿਲਾਂ ੧੮ਵੀਂ ਸਦੀ ਵਿਚ ਹੁੰਦਾ ਸੀ! ਇਸ ਲਈ ਅੰਗ੍ਰੇਜ਼ਾਂ ਵੱਲੋਂ ਇਸਦੇ
ਲਿਖਿਆ ਕਿਹਾ ਜਾਣਾ ਨਿਰੀ ਗੱਪਹੈ, ਬੇ ਬੁਨਿਆਦ ਹੈ!
ਗੁਰਬਿਲਾਸ ਪਾਤਸ਼ਾਹੀ ੧੦ - ਕੋਇਰ ਸਿੰਘ ਕਲਾਲ (੧੭੫੧);
ਗੁਰੂ ਗਰੰਥ ਸਾਹਿਬ ਜੀ ਨੂ ਗੁਰਗੱਦੀ ਦੇਣ ਦੀ ਜੋ ਪੁਖਤਾ ਜਾਣਕਾਰੀ ਕਿਸੇ ਇਤਿਹਾਸਿਕ ਕਿਤਾਬ ਵਿਚੋਂ
ਅਗਰ ਮਿਲਦੀ ਹੈ ਤੇ ਓਹ ਕਿਤਾਬ ਗੁਰੂ ਸਾਹਿਬ ਜੀ ਦੇ ਸਚਖੰਡ ਜਾਣ ਦੇ ੪੩ ਸਾਲ ਬਾਦ ਲਿਖੀ ਹੋਈ ਹੈ,
ਜਿਸ ਵਿਚ ਗੁਰੂ ਸਾਹਿਬ ਜੀ ਦੀ ਲਿਖਤ ਕੁਝ ਬਾਣੀਆਂ ਦੇ ਨਾਮ ਭੀ ਲਿਖੇ ਹੋਏ ਨੇ ਜੋ ਕਿ ਹੁਣ ਦੇ ਦਸਮ
ਗਰੰਥ ਵਿਚ ਦਰਜ਼ ਨੇ! ਗੁਰੂ ਸਾਹਿਬ ਜੀ ਬਾਬਤ ਸਭ ਤੋਂ ਵਧ ਜਾਣਕਾਰੀ ਇਸੇ ਕਿਤਾਬ ਵਿਚੋਂ ਹੀ ਮਿਲਦੀ
ਹੈ! ਦਸਮ ਗ੍ਰੰਥ ਵਿਚਲਿਆਂ ਬਾਣੀਆਂ ਦੀ ਪੁਖਤਾ ਇਤਿਹਾਸਿਕ ਜਾਣਕਾਰੀ ਇੰਜ ਹੈ;
1)-ਗੁਰਬਿਲਾਸ ਦਸਦੀ ਹੈ ਕਿ... ਕ੍ਰਿਸ਼ਨ ਅਵਤਾਰ ਪਾਉਂਟਾ
ਸਾਹਿਬ ਵਿਖੇ ਲਿਖਿਆ ਗਿਆ ਸੀ ਅਤੇ ਇਸ ਵਿਚਲਾ ਬਿਸਨ ਅਵਤਾਰ ਵੀ,
2)-ਗੁਰਬਿਲਾਸ ਤੋਂ ਹੀ ਇਹ ਜਾਣਕਾਰੀ ਵੀ ਮਿਲਦੀ ਹੈ ਕਿ
ਬਚਿਤਰ ਨਾਟਕ-ਗੁਰੂ ਗੋਬਿੰਦ ਸਿੰਘ ਜੀ ਨੇ ਅਨਦਪੁਰ ਸਾਹਿਬ ਵਿਚ ਲਿਖਿਆ,
3)-ਗੁਰਬਿਲਾਸ ਤੋਂ ਹੀ ਪਤਾ ਚਲਦਾ ਹੈ ਕਿ ਚੰਡੀ ਦੀ ਵਾਰ
ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ,
4)-ਗੁਰਬਿਲਾਸ ਹੀ ਇਹ ਦਸਦੀ ਹੈ ਕਿ ਜਾਪੁ ਸਾਹਿਬ, ਅਕਾਲ
ਉਸਤਤਿ ਬਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਲਿਖੀਆਂ ਸੀ,
5)-ਗੁਰਬਿਲਾਸ ਤੋਂ ਹੀ ਪਤਾ ਚਲਦਾ ਹੈ ਕਿ ੧੧ ਹਿਕਾਇਤਾਂ
ਫਾਰਸੀ ਜੁਬਾਨ ਵਿਚ ਲਿਖੀਆਂ ਸੀ ਅਤੇ ਇਹਨਾ ਨੂ ਚਰਿਤ੍ਰੋਪਖਿਆਨ ਵਿਚੋਂ ਹੀ ਲਿਆ ਗਿਆ ਸੀ!
ਇਹ ਮਨਿਆ ਜਾਂਦਾ ਹੈ ਕਿ ਭਾਈ ਕੋਇਰ ਸਿੰਘ ਜੀ ਨੂ ਇਹ ਸਭ ਲਿਖਤੀ ਸਬੂਤ ਕਠੇ ਕਰਣ ਵਿਚ ੫-੧੦ ਸਾਲ ਤੇ ਲੱਗ ਗਏ ਹੋਣੇ ਜਿਸ ਤੋ ਇਹ ਜਾਪਦਾ ਹੈ ਕਿ ਗੁਰੂ ਸਾਹਿਬ ਜੀ ਦੀ ਇਹ ਲਿਖਤਾਂ ੧੭੪੦ ਤੋਂ ਪਹਿਲਾਂ ਮਿਲਦੀਆਂ ਸੀ, ਜਿਵੇਂ ਕੁਝ ਛੰਦ ਗੁਰੂ ਸੋਭਾ (੧੭੧੧) ਵਿਚ ਅਤੇ ਪਰਚਿਆਂ ਸੇਵਾ ਦਾਸ (੧੭੪੦) ਵਿਚ ਵੀ ਹੋਣ ਦੇ ਹਵਾਲੇ ਮਿਲਦੇ ਨੇ ਜਿਸ ਤੋਂ ਸਾਨੂ ਦਸਮ ਗਰੰਥ ਦੀ ਬਾਣੀ ਗੁਰੂ ਸਾਹਿਬ ਜੀ ਦੀ ਲਿਖੀ ਹੋਣ ਤੇ ਹੋਰ ਭਰੋਸਾ ਬਝਦਾ ਹੈ!
ਗੁਰੂ ਗੋਬਿੰਦ ਸਿੰਘ ਸਾਹਿਬ
ਜੀ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਜੀ ਦੇ ਲਿਖਤ ਰਹਿਤਨਾਮੇ ਵਿਚ ਵੇਖੋ, ਜਿਹਨਾ ਵਿਚ ਦਸਮ ਗਰੰਥ ਦੀ
ਬਾਣੀ ਦੇ ਸਬਦ ਵੀ ਹੈਣ! ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਜੀ ਦੇ
ਲਿਖਤ ਰਹਿਤਨਾਮੇ ਵਿਚ ਵੇਖੋ, ਜਿਹਨਾ ਵਿਚ ਦਸਮ ਗਰੰਥਦੀ ਬਾਣੀ ਦੇ ਸਬਦ ਵੀ ਹੈਨ! ਪ੍ਰਭਾਤ ਵੇਲੇ ਜਪ
ਜੀ ਅਤੇ ਜਾਪੁ ਸਾਹਿਬ ਦੇ ਪੜਨ ਲਈ ਸਿਖਾਂ ਨੂ ਹੁਕਮ ਕੀਤਾ ਗਿਆ ਹੈ, ਇਸਦਾ ਮਤਲਬ ਸਾਫ਼ ਹੈ ਕਿ
ਜਾਪੁ ਸਾਹਿਬ ਗੁਰੂ ਜੀ ਨੇ ਲਿਖਿਆ ਹੈ ਅਤੇ ਗੁਰੂ ਜੀ ਆਪ ਵੀ ਜਾਪੁ ਸਾਹਿਬ ਦਾ ਪਾਠ ਕਰਦੇ ਸੀ ਅਤੇ
ਹੋਰਨਾ ਸਿੰਘਾਂ ਨੂ ਭੀ ਹੁਕਮ ਸੀ!
ਜੇਕਰ ਇਹਨਾ ਮਿਸ਼ਨਰੀ ਵੀਰਾਂ ਨੂ ਹੋਰ ਸਬੂਤ ਵੀ ਚਾਹੀਦਾ ਹੈ ਤੇ ਵੇਖਣ ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਵਿਚ ਕੜਾਹ ਪ੍ਰਸਾਦ ਦੀ ਦੇਗ ਕਿਵੇਂ ਤਿਆਰ ਕਰਨੀ ਹੈ, ਇਹ ਦਸਦੇ ਹੋਏ ਕਹਿੰਦੇ ਨੇ ਕਿ, ਜਦੋਂ ਕੜਾਹ ਪ੍ਰਸਾਦ ਦੀ ਦੇਗ ਤਿਆਰ ਹੋ ਰਹੀ ਹੋਵੇ ਤਾਂ ਓਸ ਵੇਲੇ ਬੋਲਣਾ ਨਹੀ, ਸਿਰਫ ਜਪੁ ਜੀ ਸਾਹਿਬ ਅਤੇ ਜਾਪੁ ਸਾਹਿਬ ਜੀ ਦੀ ਬਾਣੀ ਹੀ ਪੜਨੀ ਹੈ! ਇਸ ਦਾ ਸਿਧਾ ਮਤਲਬ ਹੈ ਕਿ ਜਾਪੁ ਸਾਹਿਬ ਦੀ ਬਾਣੀ ਗੁਰੂ ਕ੍ਰਿਤ ਹੈ ਅਤੇ ਗੁਰੂ ਸਾਹਿਬ ਜੀ ਦੇ ਆਪਣੇ ਵੇਲੇ ਵੀ ਸਿੰਘ ਇਹ ਬਾਣੀ ਪੜਦੇ ਸਨ!
ਚੌਪਈ!!
ਲੰਗਰ ਕੀ ਬਿਧਿ ਜੋ ਸਮਝਾਈ!
ਕੜਾਹ ਕਰਤ ਤਬ ਬੋਲੈ ਨਾਹੀ! ਜਪੁ ਅਰ ਜਾਪੁ ਪਠਤ ਹੀ ਬਾਂਟੇ! ਕੜ੍ਹਾਹ ਕਰਨ ਕੋ ਐਸੇ ਠਾਟੇ! ਮੀਠਾ
ਘੀ ਕਨਕ ਜੋ ਮੈਦਾ! ਕਰੋ ਬਰੋਬਰ ਤੀਨੋ ਪੈਦਾ!
[ਭਾਈ ਨੰਦ ਲਾਲ ਜੀ]
ਭਾਈ ਨੰਦ ਲਾਲ ਜੀ ਦੀ ਇਸ
ਇਤਿਹਾਸਿਕ ਲਿਖਤ ਨਾਲ ਸੋਝੀ ਲੈਣੀ ਚਾਹੀਦੀ ਹੈ ਕਿ ਜਾਪੁ ਸਾਹਿਬ ਗੁਰੂ ਸਾਹਿਬ ਦੀ ਕਿਰਤ ਹੈ--ਇਹ
ਪ੍ਰਮਾਣਿਤ ਹੁੰਦਾ ਹੈ! ਨਹੀਂ ਤੇ ਭਾਈ ਨੰਦ ਲਾਲ ਜੀ ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਦਾ
ਖੁਲਾਸਾ ਕਰਦੇ ਹੋਏ ਜਪੁ ਜੀ ਅਤੇ ਜਾਪੁ ਸਾਹਿਬ ਪੜਨ ਦੀ ਰੀਤ ਨਾ ਦਸਦੇ ਜੋ ਗੁਰੂ ਸਾਹਿਬ ਦੇ ਆਪਣੇ
ਸਮੇ ਵਿਚ ਪ੍ਰਚਲਿਤ ਸੀ!
ਕੋਈ ਸ਼ੰਕਾ?
ਲਿਖਾਰੀ:- ਅਜਮੇਰ
ਸਿੰਘ ਰੰਧਾਵਾ!!
0091-9818610698
Kindly view these blogs also;
https://dasamgranth-iksach-1.blogspot.com/
https://dasamgranth-iksach-2.blogspot.com/
https://dasamgranth-iksach-3.blogspot.com/
https://dasamgranth-iksach-4.blogspot.com/









